Könyv Tapsi Jagjit Sandhu

Tapsi

Szerző: Jagjit Sandhu
Nyelv: Pandzsábi
Kötés: Puha kötésű
Kiadó: Amazon Pro Inc
Elérhetőség: Beszállítói készleten
Küldés 14-21 napon belül
3 269 Ft
ਕਵਿਤਾ ਦੀ ਕੋਈ ਵੀ ਲੈਂਡਸਕੇਪ ਔਰਤ ਤੋਂ ਬਿਨਾਂ ਪੂਰੀ ਨਹੀਂ। ਚੇਤੇ ਰਹੇ, ਬਹੁਤੀ ਕਵਿਤਾ ਅਣਦਿਸਦੀ ਹੀ ਹੁੰਦੀ ਹੈ। ਹਰ ਜੀਵ...

Információk a könyvről

Szerző
Nyelv
Pandzsábi
Kötés
Könyv - Puha kötésű
Kiadva
2024
oldal
80
EAN
9781962155793
ISBN
196215579X
Enbook ID
45125646
Súly
131
Méretek
152 x 229 x 5

Teljes leírás

ਕਵਿਤਾ ਦੀ ਕੋਈ ਵੀ ਲੈਂਡਸਕੇਪ ਔਰਤ ਤੋਂ ਬਿਨਾਂ ਪੂਰੀ ਨਹੀਂ। ਚੇਤੇ ਰਹੇ, ਬਹੁਤੀ ਕਵਿਤਾ ਅਣਦਿਸਦੀ ਹੀ ਹੁੰਦੀ ਹੈ। ਹਰ ਜੀਵ ਦੇ ਦੁਆਲ਼ੇ ਬਖਤਰ ਜਿਹਾ ਕੁਝ ਹੈ ਜੋ ਉਸਨੂੰ ਵਿਖੇ ਜਾਂ ਨਾ, ਮੈਨੂੰ ਵਿਖਦਾ ਹੈ। ਉਹ ਕੁੱਖ ਹੀ ਹੈ। ਹਰ ਖਲਾਅ ਨੂੰ ਗਹੁ ਨਾਲ਼ ਵੇਖਣਾ ਪੈਂਦਾ ਹੈ। ਔਰਤ ਬਾਰੇ ਫ਼ਿਕਰ ਦੁਖਦਾਈ ਵੀ ਹੈ, ਦਿਲਚਸਪ ਵੀ ਹੈ ਅਤੇ ਜ਼ਰੂਰੀ ਵੀ। ਇਸ ਲਈ ਸਿਰਫ਼ ਫ਼ਿਕਰ ਕਰਨਾ ਹੀ ਨਹੀਂ, ਸਾਨੂੰ ਇਸ ਫ਼ਿਕਰ ਬਾਰੇ ਬੋਲਣਾ ਵੀ ਚਾਹੀਦਾ ਹੈ, ਔਰਤ ਨੂੰ ਇਸ ਬਾਰੇ ਕੁਝ ਕਰਨਾ ਚਾਹੀਦਾ ਹੈ, ਸਮਾਜ ਨੂੰ ਉਸਦੇ ਨਾਲ਼ ਖਲੋਣਾ ਚਾਹੀਦਾ ਹੈ ਅਤੇ ਸ਼ਾਵਨਵਾਦੀਆਂ ਨੂੰ ਇਹ ਸਭ ਸਹਿਣ ਦਾ ਬਲ ਜੁਟਾਉਣਾ ਚਾਹੀਦਾ ਹੈ। ਤੁਹਾਡੇ 46 ਕ੍ਰੋਮੋਜ਼ੋਮਜ਼ 'ਚੋਂ ਸਿਰਫ਼ ਇੱਕ ਔਰਤ ਤੋਂ ਵੱਖ ਹੈ। ਫੇਰ ਵੀ ਏਨਾ ਹੰਕਾਰ ਕਿਵੇਂ, ਕਿਓਂ, ਕਿੱਥੋਂ ..। ਸਾਨੂੰ ਸੋਚਣਾ ਚਾਹੀਦਾ ਹੈ, ਤੇ ਡੌਰ-ਭੌਰ ਹੋ ਕੇ। 

ਇਹ ਮੇਰਾ ਯਕੀਨ ਹੈ ਕਿ ਹਰ ਕਵਿਤਾ ਆਪਣੀ ਸੁਰ ਆਪ ਹੀ ਲੈ ਕੇ ਆਉਂਦੀ ਹੈ। ਇਹ ਅਸੀਂ ਹਾਂ ਜੋ "ਗ਼ਾਲਿਬ ਕੇ ਅੰਦਾਜ਼ੇ ਬਯਾਂ ਔਰ" ਦੇ ਚੱਕਰ 'ਚ ਅਕਸਰ ਬੇਲੋੜਾ ਅਤੇ ਕਦੇ ਕਦਾਈਂ ਬੇਹੂਦਾ ਦਖਲ ਵੀ ਦਿੰਦੇ ਹਾਂ। ਅਸੀਂ ਕਵਿਤਾ ਨੂੰ ਵਿਅਕਤੀਤਵ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਵੀ ਆਪਣਾ। ਮੈਂ ਨਹੀਂ ਕਹਿੰਦਾ ਕਵੀ ਕਿਸੇ ਜਜ਼ਬਾਤੀ ਰੋਬੋਟ ਵਾਂਗ ਕੰਮ ਕਰੇ ਜਾਂ ਉਸਦਾ ਮੁਹਾਵਰਾ ਨਾ ਹੋਵੇ। ਪਰ ਇਹ ਮੁਹਾਵਰਾ ਕਵਿਤਾਮੁਖੀ ਰਹੇ, ਮੁਹਰ ਨਾ ਬਣੇ ਜੋ ਲੱਗਣੀ ਹੀ ਲੱਗਣੀ ਹੁੰਦੀ ਹੈ। ਮੇਰੀ ਕਵਿਤਾ ਕਦੇ ਉਸ ਸੁਰ 'ਚ ਅੱਗੇ ਨਹੀਂ ਤੁਰਦੀ ਜੋ ਮੈਂ ਉਸਨੂੰ ਦੇਣਾ ਚਾਹੁੰਦਾ ਹਾਂ ਬਲਕਿ ਉਸ ਸੁਰ ਦੇ ਉਸ ਅੰਦਾਜ਼ੇ ਨਾਲ਼ ਜੋ ਉਸ ਭਾਵ, ਮਿਸਰੇ, ਬਿੰਬ ਜਾਂ ਪ੍ਰਤੀਕ ਦਾ ਹੋਣਾ ਚਾਹੀਦਾ ਹੈ। ਏਸ ਭਰੋਸੇ ਸ਼ਾਇਦ ਮੈਂ ਇਸ ਨਾਰੀਮੁਖੀ ਕਵਿਤਾ ਨੂੰ ਆਪਣੀ ਵਿਵੇਕਹੀਣ "ਮੈਂ" ਤੋਂ ਬਚਾ ਸਕਿਆ ਹਾਂ।

Azok a vásárlók, akik ezt a könyvet megvásárolták, a következőket is megvásárolták

Letters of Two Brides

Honoré de Balzac
4 775 Ft

Ropiness in Milk and Cream...

Archibald Robinson Ward
5 562 Ft
17 816 Ft

5 octobre, 23 H 33

Donald Harstad
9 665 Ft

En el jardín protector

Hermelinda Rodríguez Salgado
5 926 Ft
6 106 Ft
10 397 Ft